ਸ਼੍ਰੋਮਣੀ ਅਕਾਲੀ ਦਲ 'ਚ ਆਪਸੀ ਫੁੱਟ ਦਿਨੋਂ ਦਿਨ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਅਕਾਲੀ ਦਲ ਨੇ ਇਆਲੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਇਆਲੀ 'ਤੇ ਬੀਜੇਪੀ ਦੇ ਨਾਲ ਰਲ਼ੇ ਹੋਣ ਦਾ ਇਲਜ਼ਾਮ ਲਾਉਂਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਆਲੀ ਬੀਜੇਪੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਨੇ। ਬੀਜੇਪੀ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ। ਇਲਜ਼ਾਮਾਂ 'ਤੇ ਮਨਪ੍ਰੀਤ ਇਆਲੀ ਨੇ ਚੈਲੰਜ ਕਰਦਿਆਂ ਕਿਹਾ ਕਿ ਸਾਬਿਤ ਕਰ ਦਵੋ ਤਾਂ ਸਿਆਸਤ ਛੱਡ ਦੇਵਾਂਗਾ । #akalidal #sukhbeerbadal # manpreetayali